Skip to main content

ਅਸੀਂ Breakthrough T1D ਹਾਂ

ਅਸੀਂ Breakthrough T1D ਹਾਂ, ਜੋ ਕਿ ਟਾਈਪ 1 ਡਾਇਬਟੀਜ਼ (T1D) ਖੋਜ ਅਤੇ ਐਡਵੋਕੇਸੀ ਚੈਰਿਟੀ ਲਈ ਵਿਸ਼ਵ ਪੱਧਰ ‘ਤੇ ਮੋਹਰੀ ਸੰਸਥਾ ਹੈ। ਇਕੱਠੇ ਮਿਲ ਕੇ, ਅਸੀਂ ਇੱਕ ਅਜਿਹੀ ਦੁਨੀਆ ਬਣਾਉਣ ਲਈ ਕੰਮ ਕਰ ਰਹੇ ਹਾਂ ਜਿੱਥੇ ਟਾਈਪ 1 ਡਾਇਬਟੀਜ਼ ਵਾਲੇ ਕੋਈ ਵੀ ਲੋਕ ਨਾ ਹੋਣ। ਉਦੋਂ ਤੱਕ, ਅਸੀਂ ਇਸ ਬਿਮਾਰੀ ਵਾਲੇ ਲੋਕਾਂ ਲਈ ਰੋਜ਼ਾਨਾ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਦੇ ਹਾਂ। 
Content last reviewed and updated: 24.11.2025

A woman and a young man looking at each other while standing outside in the sun. They are wearing T-shirts to represent Breakthrough T1D, a funder of type 1 diabetes research.

ਟਾਈਪ 1 ਡਾਇਬਟੀਜ਼ ਕੀ ਹੁੰਦਾ ਹੈ?

ਯੂਕੇ ਵਿੱਚ 400,000 ਤੋਂ ਵੱਧ ਲੋਕਾਂ ਨੂੰ ਟਾਈਪ 1 ਡਾਇਬਟੀਜ਼ ਹੈ। ਇਹ ਬਿਮਾਰੀ ਖੁਰਾਕ ਜਾਂ ਲਾਈਫ਼ ਸਟਾਈਲ ਕਾਰਨ ਨਹੀਂ ਹੁੰਦੀ, ਇਸਨੂੰ ਠੀਕ ਨਹੀਂ ਕੀਤਾ ਜਾ ਸਕਦਾ ਅਤੇ ਇਸ ਵੇਲੇ ਇਸਦਾ ਕੋਈ ਇਲਾਜ ਨਹੀਂ ਹੈ।

  • ਟਾਈਪ 1 ਡਾਇਬਟੀਜ਼ ਇੱਕ ਆਟੋਇਮਿਊਨ ਸਥਿਤੀ ਹੈ ਜਿਸ ਵਿੱਚ ਇਮਿਊਨ ਸਿਸਟਮ ਗਲਤੀ ਨਾਲ ਪੈਨਕ੍ਰੀਅਸ ਵਿੱਚ ਇਨਸੁਲਿਨ ਪੈਦਾ ਕਰਨ ਵਾਲੇ ਬੀਟਾ ਸੈੱਲਾਂ ’ਤੇ ਹਮਲਾ ਕਰਦਾ ਹੈ ਅਤੇ ਉਨ੍ਹਾਂ ਨੂੰ ਨਸ਼ਟ ਕਰ ਦਿੰਦਾ ਹੈ। ਇਨਸੁਲਿਨ ਇੱਕ ਹਾਰਮੋਨ ਹੈ ਜੋ ਸਰੀਰ ਨੂੰ ਊਰਜਾ ਲਈ ਭੋਜਨ ਤੋਂ ਗਲੂਕੋਜ਼ ਦੀ ਵਰਤੋਂ ਕਰਨ ਵਿੱਚ ਮਦਦ ਕਰਦਾ ਹੈ।
  • ਟਾਈਪ 1 ਡਾਇਬਟੀਜ਼ ਵਿੱਚ, ਤੁਸੀਂ ਉਹ ਕੰਮ ਕਰਦੇ ਹੋ ਜੋ ਤੁਹਾਡਾ ਸਰੀਰ ਆਮ ਤੌਰ ‘ਤੇ ਆਪਣੇ ਆਪ ਕਰਦਾ ਹੈ, ਬਲੱਡ ਸ਼ੂਗਰ ਦੇ ਪੱਧਰਾਂ ਦਾ ਪ੍ਰਬੰਧਨ ਕਰਨਾ ਅਤੇ ਲੋੜ ਅਨੁਸਾਰ ਇਨਸੁਲਿਨ ਲੈਣਾ
  • ਤੁਹਾਨੂੰ ਆਪਣੇ ਗਲੂਕੋਜ਼ ਦੇ ਪੱਧਰਾਂ ਦੀ ਨਿਯਮਿਤ ਤੌਰ ‘ਤੇ ਨਿਗਰਾਨੀ ਅਤੇ ਮੈਨੇਜ ਕਰਨਾ ਚਾਹੀਦਾ ਹੈ। ਜੇਕਰ ਉਹ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਹੋ ਜਾਂਦੇ ਹਨ ਅਤੇ ਇਲਾਜ ਨਹੀਂ ਕੀਤਾ ਜਾਂਦਾ ਹੈ, ਤਾਂ ਇਸ ਨਾਲ ਗੰਭੀਰ ਪੇਚੀਦਗੀਆਂ ਪੈਦਾ ਹੋ ਸਕਦੀਆਂ ਹਨ ਅਤੇ ਇਹ ਜਾਨਲੇਵਾ ਵੀ ਹੋ ਸਕਦੀਆਂ ਹਨ।
  • ਟਾਈਪ 1 ਡਾਇਬਟੀਜ਼ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ।

ਸ਼ੂਗਰ ਦੀਆਂ ਕਈ ਹੋਰ ਕਿਸਮਾਂ ਵੀ ਹਨ। ਇਹਨਾਂ ਵਿੱਚ ਟਾਈਪ 2 ਡਾਇਬਟੀਜ਼, ਅਤੇ ਘੱਟ ਆਮ ਕਿਸਮਾਂ ਜਿਵੇਂ ਕਿ ਬਾਲਗਾਂ ਦੀ ਲੁਕਵੀਂ ਆਟੋਇਮਿਊਨ ਸ਼ੂਗਰ (LADA), ਨੌਜਵਾਨਾਂ ਦੀ ਪਰਿਪੱਕਤਾ ਹੋਣ ਤੇ ਹੋਣ ਵਾਲੀ ਸ਼ੂਗਰ (MODY), ਨਵਜੰਮੇ ਬੱਚਿਆਂ ਦੀ ਸ਼ੂਗਰ ਅਤੇ ਗਰਭ ਅਵਸਥਾ ਦੀ ਸ਼ੂਗਰ ਸ਼ਾਮਲ ਹਨ। ਇਹਨਾਂ ਕਿਸਮਾਂ ਦੀ ਡਾਇਬਟੀਜ਼ ਦਾ ਪ੍ਰਬੰਧਨ ਥੋੜ੍ਹੇ ਵੱਖਰੇ ਤਰੀਕਿਆਂ ਨਾਲ ਕੀਤਾ ਜਾਂਦਾ ਹੈ।

ਟਾਈਪ 1 ਸ਼ੂਗਰ ਬਾਰੇ ਹੋਰ ਜਾਣੋ।

ਅਸੀਂ ਤੁਹਾਡੇ ਲਈ ਇੱਥੇ ਮੌਜੂਦ ਹਾਂ।

ਕਿਸੇ ਨੂੰ ਵੀ ਇਕੱਲੇ ਟਾਈਪ 1 ਡਾਇਬਟੀਜ਼ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ। ਤੁਸੀਂ ਆਪਣੇ ਡਾਇਬਟੀਜ਼ ਦੇ ਕਿਸੇ ਵੀ ਪੜਾਅ ਵਿੱਚ ਕਿਤੇ ਵੀ ਹੋਵੋ, ਸਾਡੀ ਜਾਣਕਾਰੀ ਤੁਹਾਨੂੰ ਨਿਦਾਨ, ਲੱਛਣਾਂ ਨੂੰ ਸਮਝਣ ਅਤੇ ਸਥਿਤੀ ਦਾ ਪ੍ਰਬੰਧਨ ਕਰਨ ਵਿੱਚ ਮਦਦ ਕਰ ਸਕਦੀ ਹੈ ਤਾਂ ਜੋ ਤੁਸੀਂ ਟਾਈਪ 1 ਡਾਇਬਟੀਜ਼ ਨਾਲ ਰਹਿ ਸਕੋ ਅਤੇ ਵਧ-ਫੁੱਲ ਸਕੋ।

ਅਸੀਂ ਆਪਣੀ ਵੈੱਬਸਾਈਟ ’ਤੇ ਕਈ ਤਰ੍ਹਾਂ ਦੇ ਸਰੋਤ ਪ੍ਰਦਾਨ ਕਰਦੇ ਹਾਂ (ਕਿਰਪਾ ਕਰਕੇ ਧਿਆਨ ਦਿਓ ਕਿ ਇਹ ਅੰਗਰੇਜ਼ੀ ਵਿੱਚ ਹਨ), ਜਿਸ ਵਿੱਚ ਸ਼ਾਮਲ ਹਨ:

  • Kidsac (ਕਿਡਸੈਕ): ਬੱਚਿਆਂ ਅਤੇ ਮਾਪਿਆਂ ਲਈ ਇੱਕ ਸਹਾਇਤਾ ਪੈਕ, ਜਿਸ ਵਿੱਚ ਮਦਦਗਾਰ ਪਰਚੇ ਹਨ ਅਤੇ ਰੂਫਸ ਦਿ ਬੀਅਰ ਸ਼ਾਮਲ ਹੈ, ਜੋ ਬੱਚਿਆਂ ਨੂੰ ਟੈਸਟ ਅਤੇ ਟੀਕੇ ਲਗਵਾਉਣ ਬਾਰੇ ਸਿੱਖਣ ਵਿੱਚ ਮਦਦ ਕਰਦਾ ਹੈ।
  • Adult Toolkit (ਅਡਲਟ ਟੂਲਕਿੱਟ): ਨਵੇਂ ਨਿਦਾਨ ਕੀਤੇ ਬਾਲਗਾਂ ਲਈ ਤਿਆਰ ਕੀਤਾ ਗਿਆ ਹੈ, ਇਸ ਵਿੱਚ ਸਟ੍ਰੇਟ ਟੂ ਦਿ ਪੁਆਇੰਟ ਕਿਤਾਬ ਸ਼ਾਮਲ ਹੈ, ਜੋ ਟਾਈਪ 1 ਡਾਇਬਟੀਜ਼ ਬਾਰੇ ਸਾਰੀਆਂ ਜ਼ਰੂਰੀ ਗੱਲਾਂ ਨੂੰ ਕਵਰ ਕਰਦੀ ਹੈ।
  • Schools Pack (ਸਕੂਲ’ਜ਼ ਪੈਕ:): ਇੱਕ ਗਾਈਡ ਜੋ ਤੁਹਾਡੇ ਬੱਚੇ ਦੇ ਸਕੂਲ ਨੂੰ ਟਾਈਪ 1 ਡਾਇਬਟੀਜ਼ ਬਾਰੇ ਉਹਨਾਂ ਦੀ ਸਮਝ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਲਈ ਦਿੱਤੀ ਜਾ ਸਕਦੀ ਹੈ।

ਸਾਡੀ ਵੈੱਬਸਾਈਟ ਵਿੱਚ ਕਈ ਤਰ੍ਹਾਂ ਦੇ ਵਸੀਲੇ ਹਨ ਜਿਨ੍ਹਾਂ ਦਾ ਅਨੁਵਾਦ ਹੋਰ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ, ਜਾਂ ਕੀਤਾ ਜਾ ਸਕਦਾ ਹੈ।

ਸਾਡੀ ਵੈੱਬਸਾਈਟ ’ਤੇ ਹੋਰ ਸਰੋਤ ਭਾਲੋ

Download About Breakthrough T1D in Punjabi leaflet [PDF]